ਪੰਜਾਬੀ ਭਾਸ਼ਾ ਵਿੱਚ ਸਲਾਹ-ਮਸ਼ਵਰਾ

ਸੰਖੇਪ: ਅਸੀਂ ਬੀ ਸੀ ਕੈਂਸਰ ਦੇ ਪੰਜਾਬੀ ਬੋਲਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕਰਦੇ ਹਾਂ।

ਸਲਾਹ ਲੈਣ ਦੇ ਲਾਭ 

ਤੁਹਾਡੀ ਆਪਣੀ ਭਾਸ਼ਾ ਵਿੱਚ ਸਲਾਹ-ਮਸ਼ਵਰਾ ਲੈਣ ਨਾਲ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਹਾਨੂੰ ਸਮਝਿਆ ਜਾ ਰਿਹਾ ਹੈ, ਤੁਹਾਨੂੰ ਸਹਇਤਾ ਮਿਲ ਰਹੀ ਹੇ ਅਤੇ ਤੁਸੀਂ ਚੰਗਾ ਮਹਿਸੂਸ ਕਰਦੇ ਹੋ।

ਪੰਜਾਬੀ  ਵਿੱਚ ਕਾਊਂਸਲਿੰਗ (ਸਲਾਹ-ਮਸ਼ਵਰਾ) ਹੇਠ ਲਿਖੇ ਲਈ ਉਪਲਬਧ ਹੈ

ਅਸੀਂ ਕਿਹਨਾਂ ਨੂੰ ਸੇਵਾਵਾਂ ਦਿੰਦੇ ਹਾਂ

  • ​ਕੈਂਸਰ ਵਾਲੇ ਅਤੇ ਪੰਜਾਬੀ ਬੋਲਣ ਵਾਲੇ ਲੋਕ। ਅਸੀਂ ਮਰੀਜ਼ਾਂ ਦੀ ਜਾਂਚ ਸ਼ੁਰੂ ਹੋਣ ਤੋਂ ਲੈ ਕੇ ਇਲਾਜ ਤੋਂ ਬਾਅਦ ਦੇ 18 ਮਹੀਨਿਆਂ ਤੱਕ ਸਹਾਇਤਾ ਕਰ ਸਕਦੇ ਹਾਂ । 
  • ਕੈਂਸਰ ਨਾਲ ਪ੍ਰਭਾਵਿਤ ਲੋਕਾਂ ਦੇ ਪਰਿਵਾਰ, ਦੇਖਭਾਲ ਕਰਨ ਵਾਲੇ ਅਤੇ ਮਿੱਤਰ

ਸਲਾਹ-ਮਸ਼ਵਰੇ ਦੀਆਂ ਉਪਲਬਧ ਕਿਸਮਾਂ ਹਨ

ਸਾਡੇ ਪੰਜਾਬੀ ਬੋਲਣ ਵਾਲੇ ਕਾਉਂਸਲਰ ਤੁਹਾਡੀਆਂ ਭਾਵਨਾਵਾਂ, ਚੁਣੌਤੀਆਂ ਅਤੇ ਉਮੀਦਾਂ ਬਾਰੇ ਗੱਲ ਕਰਨ ਲਈ ਇੱਕ ਸੁਰੱਖਿਅਤ ਅਤੇ ਗੁਪਤ ਥਾਂ ਪ੍ਰਦਾਨ ਕਰਦੇ ਹਨ —ਭਾਸ਼ਾ ਦੀਆਂ ਰੁਕਾਵਟਾਂ ਤੋਂ ਬਿਨ੍ਹਾਂ। ਸੈਸ਼ਨ ਦਾ ਪੂਰਾ ਧਿਆਨ ਕੈਂਸਰ ਨਾਲ ਸੰਬੰਧਿਤ ਮੁੱਦਿਆਂ ਤੇ ਕੇਂਦਰਿਤ ਹੁੰਦਾ ਹੈ, ਅਤੇ ਇਸ ਵਿੱਚ ਚਿੰਤਾ, ਉਦਾਸੀ, ਸੋਗ ਜਾਂ ਪਰਿਵਾਰਕ ਚਿੰਤਾਵਾਂ ਲਈ ਸਹਾਇਤਾ ਸ਼ਾਮਲ ਹੋ ਸਕਦੀ ਹੈ।

ਅਸੀਂ ਪ੍ਰਦਾਨ ਕਰਦੇ ਹਾਂ:

  • ​ਨਿੱਜੀ ਸਲਾਹ-ਮਸ਼ਵਰਾ - ਪੰਜਾਬੀ ਜਾਂ ਅੰਗਰੇਜ਼ੀ ਵਿੱਚ। ਫ਼ੋਨ ਜਾਂ ਜ਼ੂਮ, ਕੰਪਿਊਟਰ, ਵੀਡੀਓ ਕਾਲ ਵਰਗੇ ਵਿਕਲਪ ਉਪਲਬਧ ਹਨ। 
  • ਪਰਿਵਾਰ ਜਾਂ ਦੇਖਭਾਲ ਕਰਨ ਵਾਲਿਆਂ ਲਈ  ਸੈਸ਼ਨ।

ਕੰਮ ਦੇ ਘੰਟੇ

ਪੰਜਾਬੀ ਬੋਲਣ ਵਾਲਾ ਕਾਉਂਸਲਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:30 ਵਜੇ ਤੋਂ ਸ਼ਾਮ 4:30 ਵਜੇ ਤੱਕ ਉਪਲਬਧ ਹੈ।

ਰੈਫਰਲ ਪ੍ਰਕਿਰਿਆ

ਆਪਣੇ ਬੀ ਸੀ ਕੈਂਸਰ ਸਿਹਤ ਸੰਭਾਲ ਪ੍ਰਦਾਤਾ ਨੂੰ ਤੁਹਾਨੂੰ ਰੈਫਰ ਕਰਨ ਲਈ ਕਹੋ ਜਾਂ Patient and Family Counselling Services (ਮਰੀਜ਼ ਅਤੇ ਪਰਿਵਾਰਕ ਸਲਾਹ ਸੇਵਾਵਾਂ) ਨਾਲ ਸੰਪਰਕ ਕਰੋ ਅਤੇ ਪੰਜਾਬੀ ਭਾਸ਼ਾ ਦੀ ਸਹਾਇਤਾ ਲਈ ਬੇਨਤੀ ਕਰੋ।

ਤੁਸੀਂ ਹੋਰ ਵੇਰਵਿਆਂ ਲਈ ਸਾਡੇ Support Programs​ (ਸਹਾਇਤਾ ਪ੍ਰੋਗਰਾਮ) ਪੰਨੇ 'ਤੇ ਵੀ ਜਾ ਸਕਦੇ ਹੋ।

ਸਾਡੀਆਂ ਸੇਵਾਵਾਂ ਦੇ ਲਾਭ

ਤੁਹਾਨੂੰ ਪੰਜਾਬੀ ਭਾਸ਼ਾ ਦੀ ਸਲਾਹ ਤੋਂ ਲਾਭ ਹੋ ਸਕਦਾ ਹੈ ਜੇਕਰ ਤੁਸੀਂ:

  • ​ਭਾਵਨਾਤਮਕ ਜਾਂ ਔਖੀ ਗੱਲਬਾਤ ਲਈ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਨਾ ਪਸੰਦ ਕਰਦੇ ਹੋ। 
  • ​ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਸਹਾਇਤਾ ਦੀ ਤਲਾਸ਼ ਕਰ ਰਹੇ ਹੋ।
  • ​​ਤਣਾਅ, ਡਰ, ਉਦਾਸੀ ਜਾਂ ਅਨਿਸ਼ਚਿਤਤਾ ਦਾ ਅਨੁਭਵ ਕਰ ਰਹੇ ਹੋ।
  • ​ਪਰਿਵਾਰਕ ਗਤੀਸ਼ੀਲਤਾ ਜਾਂ ਦੇਖਭਾਲ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਸਹਾਇਤਾ ਚਾਹੁੰਦੇ ਹੋ।
  • ​​ਇੱਕਲਾਪਨ ਮਹਿਸੂਸ ਕਰ ਰਹੇ ਹੋ ਅਤੇ ਕਿਸੇ ਅਜਿਹੇ ਵਿਅਕਤੀ ਨਾਲ ਜੁੜਨਾ ਚਾਹੁੰਦੇ ਹੋ ਜੋ ਤੁਹਾਡੇ ਸੱਭਿਆਚਾਰਕ ਸੰਦਰਭ ਨੂੰ ਸਮਝਦਾ ਹੈ।​